ਪੰਜਾਬੀ ਵਿਰਸੇ ਨੂੰ ਸਮਰਪਿਤ ਇਹ ਆਨਲਾਈਨ ਰੇਡੀਓ ਪੰਜਾਬ ਦੀ ਸੱਭਿਆਚਾਰਕ ਝਲਕ ਪੇਸ਼ ਕਰਦਾ ਹੈ। ਲੋਕ ਗੀਤ, ਸੂਫ਼ੀ ਕਲਾਮ, ਸ਼ਬਦ ਕੀਰਤਨ ਅਤੇ ਗੁਰਮਤਿ ਸੰਗੀਤ ਦੇ ਨਾਲ-ਨਾਲ ਪੁਰਾਣੇ ਤੇ ਨਵੇਂ ਪੰਜਾਬੀ ਗਾਣੇ ਇੱਥੇ ਚੱਲਦੇ ਹਨ। ਆਸਾ ਸਿੰਘ ਮਸਤਾਨਾ, ਕੁਲਦੀਪ ਮਾਣਕ ਵਰਗੇ ਦਿੱਗਜਾਂ ਤੋਂ ਲੈ ਕੇ ਅੱਜ ਦੇ ਗਾਇਕਾਂ ਤੱਕ, ਪੰਜਾਬੀ ਸੰਗੀਤ ਦੀ ਹਰ ਪੀੜ੍ਹੀ ਨੂੰ ਇਹ ਚੈਨਲ ਜੋੜਦਾ ਹੈ।